ਜ਼ਬੂਰਾਂ 56

ਮੇਰੇ ਵਿਰੋਧੀ ਸਾਰਾ ਦਿਨ ਮੇਰਾ ਪਿੱਛਾ ਕਰਦੇ ਹਨ; ਆਪਣੇ ਹੰਕਾਰ ਵਿੱਚ ਬਹੁਤ ਸਾਰੇ ਮੇਰੇ ਉੱਤੇ ਹਮਲਾ ਕਰਦੇ ਹਨ।

Psalm 56:2 (UKJV) Mine enemies would daily swallow me up: for they be many that fight against me, O you most High.

1ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੇਰੇ ਵੈਰੀ ਸਖ਼ਤ ਪਿੱਛਾ ਕਰ ਰਹੇ ਹਨ। ਸਾਰਾ ਦਿਨ ਉਹ ਆਪਣੇ ਹਮਲੇ ਨੂੰ ਦਬਾਉਂਦੇ ਹਨ।

2ਮੇਰੇ ਵਿਰੋਧੀ ਸਾਰਾ ਦਿਨ ਮੇਰਾ ਪਿੱਛਾ ਕਰਦੇ ਹਨ; ਆਪਣੇ ਹੰਕਾਰ ਵਿੱਚ ਬਹੁਤ ਸਾਰੇ ਮੇਰੇ ਉੱਤੇ ਹਮਲਾ ਕਰਦੇ ਹਨ।

3ਜਦੋਂ ਮੈਂ ਡਰਦਾ ਹਾਂ, ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

4ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ, ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ। ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.