ਜ਼ਬੂਰਾਂ 57

ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ; ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

Psalm 57:9 (UKJV) I will praise you, O Lord, among the people: I will sing unto you among the nations.

7ਹੇ ਪਰਮੇਸ਼ਵਰ, ਮੇਰਾ ਦਿਲ ਕਾਇਮ ਹੈ, ਮੇਰਾ ਦਿਲ ਸਥਿਰ ਹੈ; ਮੈਂ ਗਾਵਾਂਗਾ ਅਤੇ ਉਸਤਤ ਕਰਾਂਗਾ।

8ਮੇਰੀ ਜ਼ਿੰਦੜੀਏ, ਜਾਗ! ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਜਗਾਵਾਂਗਾ।

9ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ; ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

10ਕਿਉਂ ਜੋ ਤੇਰਾ ਮਹਾਨ ਪਿਆਰ ਸਵਰਗਾਂ ਤੱਕ, ਅਤੇ ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

11ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ; ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.