6ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ: “ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ, ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।
7ਗਿਲਆਦ ਮੇਰਾ ਹੈ, ਅਤੇ ਮਨੱਸ਼ੇਹ ਮੇਰਾ ਹੈ; ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜਦੰਡ ਹੈ।
8ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ, ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ; ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।”
9ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ? ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?
10ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈ ਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?