ਜ਼ਬੂਰਾਂ 60

ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ: “ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ, ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।

Psalm 60:6 (UKJV) God has spoken in his holiness; I will rejoice, I will divide Shechem, and mete out the valley of Succoth.

4ਪਰ ਤੇਰੇ ਤੋਂ ਡਰਨ ਵਾਲਿਆ ਲਈ ਤੂੰ ਇੱਕ ਝੰਡਾ ਖੜ੍ਹਾ ਕੀਤਾ ਹੈ, ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ।

5ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ, ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।

6ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ: “ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ, ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।

7ਗਿਲਆਦ ਮੇਰਾ ਹੈ, ਅਤੇ ਮਨੱਸ਼ੇਹ ਮੇਰਾ ਹੈ; ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜਦੰਡ ਹੈ।

8ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ, ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ; ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.