3ਤੂੰ ਆਪਣੇ ਲੋਕਾਂ ਨੂੰ ਕਈ ਤਰੀਕਿਆਂ ਦੇ ਦੁੱਖ ਵਿਖਾਏ; ਤੂੰ ਸਾਨੂੰ ਪੈਰ ਲੜਖੜਾਉਣ ਵਾਲੀ ਮਧ ਪਿਆਈ ਹੈ।
4ਪਰ ਤੇਰੇ ਤੋਂ ਡਰਨ ਵਾਲਿਆ ਲਈ ਤੂੰ ਇੱਕ ਝੰਡਾ ਖੜ੍ਹਾ ਕੀਤਾ ਹੈ, ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ।
5ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ, ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।
6ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ: “ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ, ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।
7ਗਿਲਆਦ ਮੇਰਾ ਹੈ, ਅਤੇ ਮਨੱਸ਼ੇਹ ਮੇਰਾ ਹੈ; ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜਦੰਡ ਹੈ।