8ਮੈਂ ਤੈਨੂੰ ਚਿੰਬੜਿਆ ਹੋਇਆ ਹਾਂ; ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।
9ਜੋ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਤਬਾਹ ਹੋ ਜਾਣਗੇ; ਉਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ।
10ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ ਅਤੇ ਗਿੱਦੜਾਂ ਦਾ ਭੋਜਨ ਬਣ ਜਾਣਗੇ।
11ਪਰ ਰਾਜਾ ਪਰਮੇਸ਼ਵਰ ਵਿੱਚ ਅਨੰਦ ਹੋਵੇਗਾ; ਸਾਰੇ ਜਿਹੜੇ ਪਰਮੇਸ਼ਵਰ ਦੀ ਸਹੁੰ ਖਾਂਦੇ ਹਨ ਉਹਦੇ ਵਿੱਚ ਵਡਿਆਈ ਕਰਨਗੇ, ਜਦ ਕਿ ਝੂਠਿਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ।