ਜ਼ਬੂਰਾਂ 66

ਆਓ ਅਤੇ ਸੁਣੋ, ਤੁਸੀਂ ਸਾਰੇ ਜਿਹੜੇ ਪਰਮੇਸ਼ਵਰ ਤੋਂ ਡਰਦੇ ਹੋ; ਮੈਂ ਤੁਹਾਨੂੰ ਦੱਸਾਂ ਕਿ ਉਸਨੇ ਮੇਰੇ ਲਈ ਕੀ ਕੀਤਾ ਹੈ।

Psalm 66:16 (UKJV) Come and hear, all you that fear God, and I will declare what he has done for my soul.

14ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਮੇਰਾ ਮੂੰਹ ਬੋਲਿਆ।

15ਮੈਂ ਤੁਹਾਡੇ ਲਈ ਮੋਟੇ ਜਾਨਵਰ ਅਤੇ ਭੇਡੂਆਂ ਦੀ ਭੇਟ ਚੜ੍ਹਾਵਾਂਗਾ; ਮੈਂ ਬਲਦ ਅਤੇ ਬੱਕਰੀਆਂ ਚੜ੍ਹਾਵਾਂਗਾ।

16ਆਓ ਅਤੇ ਸੁਣੋ, ਤੁਸੀਂ ਸਾਰੇ ਜਿਹੜੇ ਪਰਮੇਸ਼ਵਰ ਤੋਂ ਡਰਦੇ ਹੋ; ਮੈਂ ਤੁਹਾਨੂੰ ਦੱਸਾਂ ਕਿ ਉਸਨੇ ਮੇਰੇ ਲਈ ਕੀ ਕੀਤਾ ਹੈ।

17ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ; ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।

18ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ, ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.