13ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾ ਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,
14ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਮੇਰਾ ਮੂੰਹ ਬੋਲਿਆ।
15ਮੈਂ ਤੁਹਾਡੇ ਲਈ ਮੋਟੇ ਜਾਨਵਰ ਅਤੇ ਭੇਡੂਆਂ ਦੀ ਭੇਟ ਚੜ੍ਹਾਵਾਂਗਾ; ਮੈਂ ਬਲਦ ਅਤੇ ਬੱਕਰੀਆਂ ਚੜ੍ਹਾਵਾਂਗਾ।
16ਆਓ ਅਤੇ ਸੁਣੋ, ਤੁਸੀਂ ਸਾਰੇ ਜਿਹੜੇ ਪਰਮੇਸ਼ਵਰ ਤੋਂ ਡਰਦੇ ਹੋ; ਮੈਂ ਤੁਹਾਨੂੰ ਦੱਸਾਂ ਕਿ ਉਸਨੇ ਮੇਰੇ ਲਈ ਕੀ ਕੀਤਾ ਹੈ।
17ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ; ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।