ਜ਼ਬੂਰਾਂ 66

ਉਸ ਦੇ ਨਾਮ ਦੀ ਮਹਿਮਾ ਗਾਓ; ਉਸਦੀ ਮਹਿਮਾ ਦੀ ਉਸਤਤ ਕਰੋ।

Psalm 66:2 (UKJV) Sing forth the honour of his name: make his praise glorious.

1ਸਾਰੀ ਧਰਤੀ, ਪਰਮੇਸ਼ਵਰ ਲਈ ਜੈਕਾਰਾ ਗਜਾਓ!

2ਉਸ ਦੇ ਨਾਮ ਦੀ ਮਹਿਮਾ ਗਾਓ; ਉਸਦੀ ਮਹਿਮਾ ਦੀ ਉਸਤਤ ਕਰੋ।

3ਪਰਮੇਸ਼ਵਰ ਨੂੰ ਆਖੋ, “ਤੇਰੇ ਕੰਮ ਕਿੰਨੇ ਸ਼ਾਨਦਾਰ ਹਨ! ਤੇਰੀ ਸ਼ਕਤੀ ਇੰਨੀ ਮਹਾਨ ਹੈ ਕਿ ਤੇਰੇ ਦੁਸ਼ਮਣ ਤੇਰੇ ਅੱਗੇ ਹਿਚਕ ਕੇ ਆਉਂਦੇ ਹਨ।

4ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ; ਉਹ ਤੇਰੀ ਮਹਿਮਾ ਗਾਉਂਦੇ ਹਨ, ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.