ਜ਼ਬੂਰਾਂ 66

ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ; ਉਹ ਤੇਰੀ ਮਹਿਮਾ ਗਾਉਂਦੇ ਹਨ, ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।”

Psalm 66:4 (UKJV) All the earth shall worship you, and shall sing unto you; they shall sing to your name. Selah.

2ਉਸ ਦੇ ਨਾਮ ਦੀ ਮਹਿਮਾ ਗਾਓ; ਉਸਦੀ ਮਹਿਮਾ ਦੀ ਉਸਤਤ ਕਰੋ।

3ਪਰਮੇਸ਼ਵਰ ਨੂੰ ਆਖੋ, “ਤੇਰੇ ਕੰਮ ਕਿੰਨੇ ਸ਼ਾਨਦਾਰ ਹਨ! ਤੇਰੀ ਸ਼ਕਤੀ ਇੰਨੀ ਮਹਾਨ ਹੈ ਕਿ ਤੇਰੇ ਦੁਸ਼ਮਣ ਤੇਰੇ ਅੱਗੇ ਹਿਚਕ ਕੇ ਆਉਂਦੇ ਹਨ।

4ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ; ਉਹ ਤੇਰੀ ਮਹਿਮਾ ਗਾਉਂਦੇ ਹਨ, ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।”

5ਆਓ ਅਤੇ ਵੇਖੋ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਮਨੁੱਖਜਾਤੀ ਲਈ ਉਸਦੇ ਸ਼ਾਨਦਾਰ ਕੰਮ!

6ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ, ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ, ਆਓ, ਅਸੀਂ ਉਸ ਵਿੱਚ ਅਨੰਦ ਕਰੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.