ਜ਼ਬੂਰਾਂ 66

ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ, ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ, ਆਓ, ਅਸੀਂ ਉਸ ਵਿੱਚ ਅਨੰਦ ਕਰੀਏ।

Psalm 66:6 (UKJV) He turned the sea into dry land: they went through the flood on foot: there did we rejoice in him.

4ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ; ਉਹ ਤੇਰੀ ਮਹਿਮਾ ਗਾਉਂਦੇ ਹਨ, ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।”

5ਆਓ ਅਤੇ ਵੇਖੋ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਮਨੁੱਖਜਾਤੀ ਲਈ ਉਸਦੇ ਸ਼ਾਨਦਾਰ ਕੰਮ!

6ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ, ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ, ਆਓ, ਅਸੀਂ ਉਸ ਵਿੱਚ ਅਨੰਦ ਕਰੀਏ।

7ਉਹ ਆਪਣੀ ਸ਼ਕਤੀ ਨਾਲ ਸਦਾ ਲਈ ਰਾਜ ਕਰਦਾ ਹੈ, ਉਸ ਦੀਆਂ ਅੱਖਾਂ ਕੌਮਾਂ ਨੂੰ ਵੇਖਦੀਆਂ ਹਨ, ਬਗਾਵਤ ਕਰਨ ਵਾਲੇ ਉਸਦੇ ਵਿਰੁੱਧ ਸਿਰ ਨਾ ਚੁੱਕਣਗੇ।

8ਹੇ ਸਾਰੇ ਲੋਕੋ, ਸਾਡੇ ਪਰਮੇਸ਼ਵਰ ਦੀ ਵਡਿਆਈ ਕਰੋ, ਉਸਦੀ ਉਸਤਤ ਦੀ ਆਵਾਜ਼ ਸੁਣਾਈ ਦੇਵੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.