5ਆਓ ਅਤੇ ਵੇਖੋ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਮਨੁੱਖਜਾਤੀ ਲਈ ਉਸਦੇ ਸ਼ਾਨਦਾਰ ਕੰਮ!
6ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ, ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ, ਆਓ, ਅਸੀਂ ਉਸ ਵਿੱਚ ਅਨੰਦ ਕਰੀਏ।
7ਉਹ ਆਪਣੀ ਸ਼ਕਤੀ ਨਾਲ ਸਦਾ ਲਈ ਰਾਜ ਕਰਦਾ ਹੈ, ਉਸ ਦੀਆਂ ਅੱਖਾਂ ਕੌਮਾਂ ਨੂੰ ਵੇਖਦੀਆਂ ਹਨ, ਬਗਾਵਤ ਕਰਨ ਵਾਲੇ ਉਸਦੇ ਵਿਰੁੱਧ ਸਿਰ ਨਾ ਚੁੱਕਣਗੇ।
8ਹੇ ਸਾਰੇ ਲੋਕੋ, ਸਾਡੇ ਪਰਮੇਸ਼ਵਰ ਦੀ ਵਡਿਆਈ ਕਰੋ, ਉਸਦੀ ਉਸਤਤ ਦੀ ਆਵਾਜ਼ ਸੁਣਾਈ ਦੇਵੇ;
9ਉਸ ਨੇ ਸਾਡੀਆਂ ਜਾਨਾਂ ਦੀ ਰੱਖਿਆ ਕੀਤੀ ਹੈ ਅਤੇ ਸਾਡੇ ਪੈਰ ਤਿਲਕਣ ਤੋਂ ਬਚਾਏ ਹਨ।