14ਜਦੋਂ ਸਰਵਸ਼ਕਤੀਮਾਨ ਨੇ ਰਾਜਿਆਂ ਨੂੰ ਧਰਤੀ ਵਿੱਚ ਖਿੰਡਾ ਦਿੱਤਾ, ਇਹ ਜ਼ਾਲਮੋਨ ਪਰਬਤ ਉੱਤੇ ਬਰਫ਼ ਵਰਗਾ ਸੀ।
15ਬਾਸ਼ਾਨ ਪਰਬਤ, ਸ਼ਾਨਦਾਰ ਪਹਾੜ, ਬਾਸ਼ਾਨ ਪਰਬਤ, ਉੱਚਿਆਈਆ ਦਾ ਪਰਬਤ ਹੈ,
16ਹੇ ਉੱਚੇ ਪਹਾੜ, ਤੁਸੀਂ ਈਰਖਾ ਨਾਲ ਉਸ ਪਹਾੜ ਵੱਲ ਕਿਉਂ ਦੇਖਦੇ ਹੋ, ਜਿਸ ਨੂੰ ਪਰਮੇਸ਼ਵਰ ਨੇ ਰਾਜ ਕਰਨ ਲਈ ਚੁਣਿਆ ਹੈ, ਜਿੱਥੇ ਯਾਹਵੇਹ ਆਪ ਸਦਾ ਲਈ ਵੱਸੇਗਾ?
17ਪਰਮੇਸ਼ਵਰ ਦੇ ਰਥ ਦਸ ਹਜ਼ਾਰ ਅਤੇ ਹਜ਼ਾਰੋਂ ਹਜ਼ਾਰ ਹਨ; ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।
18ਜਦੋਂ ਤੂੰ ਉਤਾਹ ਉਠਾਇਆ ਗਿਆ, ਤੂੰ ਬਹੁਤ ਸਾਰੇ ਬੰਦੀਆਂ ਨੂੰ ਲਿਆ; ਤੈਨੂੰ ਲੋਕਾਂ ਤੋਂ ਤੋਹਫ਼ੇ ਮਿਲੇ ਹਨ, ਇੱਥੋਂ ਤੱਕ ਕਿ ਬਾਗ਼ੀਆਂ ਤੋਂ ਵੀ, ਤਾਂ ਜੋ ਤੂੰ, ਹੇ ਯਾਹਵੇਹ ਪਰਮੇਸ਼ਵਰ, ਉੱਥੇ ਵੱਸੇ।