ਜ਼ਬੂਰਾਂ 68

ਪਰਮੇਸ਼ਵਰ ਦੇ ਰਥ ਦਸ ਹਜ਼ਾਰ ਅਤੇ ਹਜ਼ਾਰੋਂ ਹਜ਼ਾਰ ਹਨ; ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।

Psalm 68:17 (UKJV) The chariots of God are twenty thousand, even thousands of angels: the Lord is among them, as in Sinai, in the holy place.

15ਬਾਸ਼ਾਨ ਪਰਬਤ, ਸ਼ਾਨਦਾਰ ਪਹਾੜ, ਬਾਸ਼ਾਨ ਪਰਬਤ, ਉੱਚਿਆਈਆ ਦਾ ਪਰਬਤ ਹੈ,

16ਹੇ ਉੱਚੇ ਪਹਾੜ, ਤੁਸੀਂ ਈਰਖਾ ਨਾਲ ਉਸ ਪਹਾੜ ਵੱਲ ਕਿਉਂ ਦੇਖਦੇ ਹੋ, ਜਿਸ ਨੂੰ ਪਰਮੇਸ਼ਵਰ ਨੇ ਰਾਜ ਕਰਨ ਲਈ ਚੁਣਿਆ ਹੈ, ਜਿੱਥੇ ਯਾਹਵੇਹ ਆਪ ਸਦਾ ਲਈ ਵੱਸੇਗਾ?

17ਪਰਮੇਸ਼ਵਰ ਦੇ ਰਥ ਦਸ ਹਜ਼ਾਰ ਅਤੇ ਹਜ਼ਾਰੋਂ ਹਜ਼ਾਰ ਹਨ; ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।

18ਜਦੋਂ ਤੂੰ ਉਤਾਹ ਉਠਾਇਆ ਗਿਆ, ਤੂੰ ਬਹੁਤ ਸਾਰੇ ਬੰਦੀਆਂ ਨੂੰ ਲਿਆ; ਤੈਨੂੰ ਲੋਕਾਂ ਤੋਂ ਤੋਹਫ਼ੇ ਮਿਲੇ ਹਨ, ਇੱਥੋਂ ਤੱਕ ਕਿ ਬਾਗ਼ੀਆਂ ਤੋਂ ਵੀ, ਤਾਂ ਜੋ ਤੂੰ, ਹੇ ਯਾਹਵੇਹ ਪਰਮੇਸ਼ਵਰ, ਉੱਥੇ ਵੱਸੇ।

19ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ, ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.