ਜ਼ਬੂਰਾਂ 68

ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ, ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।

Psalm 68:19 (UKJV) Blessed be the Lord, who daily loads us with benefits, even the God of our salvation. Selah.

17ਪਰਮੇਸ਼ਵਰ ਦੇ ਰਥ ਦਸ ਹਜ਼ਾਰ ਅਤੇ ਹਜ਼ਾਰੋਂ ਹਜ਼ਾਰ ਹਨ; ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।

18ਜਦੋਂ ਤੂੰ ਉਤਾਹ ਉਠਾਇਆ ਗਿਆ, ਤੂੰ ਬਹੁਤ ਸਾਰੇ ਬੰਦੀਆਂ ਨੂੰ ਲਿਆ; ਤੈਨੂੰ ਲੋਕਾਂ ਤੋਂ ਤੋਹਫ਼ੇ ਮਿਲੇ ਹਨ, ਇੱਥੋਂ ਤੱਕ ਕਿ ਬਾਗ਼ੀਆਂ ਤੋਂ ਵੀ, ਤਾਂ ਜੋ ਤੂੰ, ਹੇ ਯਾਹਵੇਹ ਪਰਮੇਸ਼ਵਰ, ਉੱਥੇ ਵੱਸੇ।

19ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ, ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।

20ਸਾਡਾ ਪਰਮੇਸ਼ਵਰ ਬਚਾਉਣ ਵਾਲਾ ਪਰਮੇਸ਼ਵਰ ਹੈ। ਸਰਬਸ਼ਕਤੀਮਾਨ ਯਾਹਵੇਹ ਮੌਤ ਤੋਂ ਬਚਾਉਂਦਾ ਹੈ।

21ਯਕੀਨਨ ਹੀ ਪਰਮੇਸ਼ਵਰ ਆਪਣੇ ਦੁਸ਼ਮਣਾਂ ਦੇ ਸਿਰਾਂ ਨੂੰ ਕੁਚਲ ਦੇਵੇਗਾ, ਉਹਨਾਂ ਦੇ ਵਾਲਾਂ ਵਾਲੇ ਤਾਜ ਜੋ ਆਪਣੇ ਪਾਪਾਂ ਵਿੱਚ ਚੱਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.