27ਉੱਥੇ ਬਿਨਯਾਮੀਨ ਦਾ ਛੋਟਾ ਗੋਤ ਹੈ, ਜੋ ਉਹਨਾਂ ਦੀ ਅਗਵਾਈ ਕਰ ਰਿਹਾ ਹੈ, ਉੱਥੇ ਯਹੂਦਾਹ ਦੇ ਸਰਦਾਰਾਂ ਦੀ ਵੱਡੀ ਭੀੜ, ਉੱਥੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਸਰਦਾਰ ਹਨ।
28ਹੇ ਪਰਮੇਸ਼ਵਰ, ਆਪਣੀ ਸ਼ਕਤੀ ਨੂੰ ਬੁਲਾ; ਹੇ ਸਾਡੇ ਪਰਮੇਸ਼ਵਰ, ਸਾਨੂੰ ਆਪਣੀ ਤਾਕਤ ਦਿਖਾ, ਜਿਵੇਂ ਤੂੰ ਪਹਿਲਾਂ ਕੀਤਾ ਹੈ।
29ਯੇਰੂਸ਼ਲੇਮ ਵਿੱਚ ਤੇਰੇ ਮੰਦਰ ਦੇ ਕਾਰਨ, ਰਾਜੇ ਤੇਰੇ ਲਈ ਭੇਟ ਲੈ ਕੇ ਆਉਣਗੇ।
30ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ, ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ। ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ। ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।
31ਮਿਸਰ ਤੋਂ ਰਾਜਦੂਤ ਆਉਣਗੇ; ਕੂਸ਼ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਵੇਗਾ।