33ਉਸ ਲਈ ਜਿਹੜਾ ਸ਼ੁਰੂ ਤੋਂ ਹੀ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਜੋ ਉੱਚੀ ਆਵਾਜ਼ ਨਾਲ ਗਰਜਦਾ ਹੈ।
34ਪਰਮੇਸ਼ਵਰ ਦੀ ਸ਼ਕਤੀ ਦਾ ਪਰਚਾਰ ਕਰੋ, ਜਿਸ ਦੀ ਮਹਿਮਾ ਇਸਰਾਏਲ ਉੱਤੇ ਹੈ, ਜਿਸ ਦੀ ਸ਼ਕਤੀ ਅਕਾਸ਼ ਵਿੱਚ ਹੈ।
35ਹੇ ਪਰਮੇਸ਼ਵਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਅਚਰਜ਼ ਹੈ; ਇਸਰਾਏਲ ਦਾ ਪਰਮੇਸ਼ਵਰ ਆਪਣੇ ਲੋਕਾਂ ਨੂੰ ਸ਼ਕਤੀ ਅਤੇ ਬਲ ਦਿੰਦਾ ਹੈ। ਪਰਮੇਸ਼ਵਰ ਦੀ ਵਡਿਆਈ ਹੋਵੇ!