1ਹੇ ਪਰਮੇਸ਼ਵਰ, ਮੈਨੂੰ ਬਚਾ, ਕਿਉਂ ਜੋ ਪਾਣੀ ਮੇਰੀ ਗਰਦਨ ਤੱਕ ਆ ਗਿਆ ਹੈ।
2ਮੈਂ ਡੂੰਘੇ ਦਲਦਲ ਵਿੱਚ ਡੁੱਬ ਰਿਹਾ ਹਾਂ, ਜਿੱਥੇ ਕੋਈ ਪੈਰ ਨਹੀਂ ਰੱਖਦਾ। ਮੈਂ ਡੂੰਘੇ ਪਾਣੀਆਂ ਵਿੱਚ ਆਇਆ ਹਾਂ; ਹੜ੍ਹਾਂ ਨੇ ਮੈਨੂੰ ਘੇਰ ਲਿਆ ਹੈ।
3ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ; ਮੇਰਾ ਗਲਾ ਸੁੱਕ ਗਿਆ ਹੈ। ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ ਮੇਰੀਆਂ ਅੱਖਾਂ ਥੱਕ ਗਈਆ ਹਨ।