ਜ਼ਬੂਰਾਂ 69

ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ; ਮੇਰਾ ਗਲਾ ਸੁੱਕ ਗਿਆ ਹੈ। ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ ਮੇਰੀਆਂ ਅੱਖਾਂ ਥੱਕ ਗਈਆ ਹਨ।

Psalm 69:3 (UKJV) I am weary of my crying: my throat is dried: mine eyes fail while I wait for my God.

1ਹੇ ਪਰਮੇਸ਼ਵਰ, ਮੈਨੂੰ ਬਚਾ, ਕਿਉਂ ਜੋ ਪਾਣੀ ਮੇਰੀ ਗਰਦਨ ਤੱਕ ਆ ਗਿਆ ਹੈ।

2ਮੈਂ ਡੂੰਘੇ ਦਲਦਲ ਵਿੱਚ ਡੁੱਬ ਰਿਹਾ ਹਾਂ, ਜਿੱਥੇ ਕੋਈ ਪੈਰ ਨਹੀਂ ਰੱਖਦਾ। ਮੈਂ ਡੂੰਘੇ ਪਾਣੀਆਂ ਵਿੱਚ ਆਇਆ ਹਾਂ; ਹੜ੍ਹਾਂ ਨੇ ਮੈਨੂੰ ਘੇਰ ਲਿਆ ਹੈ।

3ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ; ਮੇਰਾ ਗਲਾ ਸੁੱਕ ਗਿਆ ਹੈ। ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ ਮੇਰੀਆਂ ਅੱਖਾਂ ਥੱਕ ਗਈਆ ਹਨ।

4ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ; ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ, ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ। ਜੋ ਮੈਂ ਚੋਰੀ ਨਹੀਂ ਕੀਤਾ, ਉਹ ਵੀ ਮੈਨੂੰ ਵਾਪਸ ਕਰਨਾ ਪਿਆ।

5ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ; ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.