ਜ਼ਬੂਰਾਂ 69

ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ; ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ, ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ। ਜੋ ਮੈਂ ਚੋਰੀ ਨਹੀਂ ਕੀਤਾ, ਉਹ ਵੀ ਮੈਨੂੰ ਵਾਪਸ ਕਰਨਾ ਪਿਆ।

Psalm 69:4 (UKJV) They that hate me without a cause are more than the hairs of mine head: they that would destroy me, being mine enemies wrongfully, are mighty: then I restored that which I took not away.

2ਮੈਂ ਡੂੰਘੇ ਦਲਦਲ ਵਿੱਚ ਡੁੱਬ ਰਿਹਾ ਹਾਂ, ਜਿੱਥੇ ਕੋਈ ਪੈਰ ਨਹੀਂ ਰੱਖਦਾ। ਮੈਂ ਡੂੰਘੇ ਪਾਣੀਆਂ ਵਿੱਚ ਆਇਆ ਹਾਂ; ਹੜ੍ਹਾਂ ਨੇ ਮੈਨੂੰ ਘੇਰ ਲਿਆ ਹੈ।

3ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ; ਮੇਰਾ ਗਲਾ ਸੁੱਕ ਗਿਆ ਹੈ। ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ ਮੇਰੀਆਂ ਅੱਖਾਂ ਥੱਕ ਗਈਆ ਹਨ।

4ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ; ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ, ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ। ਜੋ ਮੈਂ ਚੋਰੀ ਨਹੀਂ ਕੀਤਾ, ਉਹ ਵੀ ਮੈਨੂੰ ਵਾਪਸ ਕਰਨਾ ਪਿਆ।

5ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ; ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।

6ਹੇ ਯਾਹਵੇਹ ਸਰਬਸ਼ਕਤੀਮਾਨ, ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨ ਮੇਰੇ ਕਾਰਨ ਬਦਨਾਮ ਨਾ ਹੋਣ; ਹੇ ਇਸਰਾਏਲ ਦੇ ਪਰਮੇਸ਼ਵਰ, ਜਿਹੜੇ ਤੈਨੂੰ ਭਾਲਦੇ ਹਨ, ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.