ਜ਼ਬੂਰਾਂ 69

ਹੇ ਯਾਹਵੇਹ ਸਰਬਸ਼ਕਤੀਮਾਨ, ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨ ਮੇਰੇ ਕਾਰਨ ਬਦਨਾਮ ਨਾ ਹੋਣ; ਹੇ ਇਸਰਾਏਲ ਦੇ ਪਰਮੇਸ਼ਵਰ, ਜਿਹੜੇ ਤੈਨੂੰ ਭਾਲਦੇ ਹਨ, ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।

Psalm 69:6 (UKJV) Let not them that wait on you, O Lord GOD of hosts, be ashamed for my sake: let not those that seek you be confounded for my sake, O God of Israel.

4ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ; ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ, ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ। ਜੋ ਮੈਂ ਚੋਰੀ ਨਹੀਂ ਕੀਤਾ, ਉਹ ਵੀ ਮੈਨੂੰ ਵਾਪਸ ਕਰਨਾ ਪਿਆ।

5ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ; ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।

6ਹੇ ਯਾਹਵੇਹ ਸਰਬਸ਼ਕਤੀਮਾਨ, ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨ ਮੇਰੇ ਕਾਰਨ ਬਦਨਾਮ ਨਾ ਹੋਣ; ਹੇ ਇਸਰਾਏਲ ਦੇ ਪਰਮੇਸ਼ਵਰ, ਜਿਹੜੇ ਤੈਨੂੰ ਭਾਲਦੇ ਹਨ, ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।

7ਕਿਉਂ ਜੋ ਮੈਂ ਤੇਰੇ ਕਾਰਨ ਨਿੰਦਾ ਝੱਲਦਾ ਹਾਂ, ਅਤੇ ਸ਼ਰਮ ਮੇਰੇ ਮੂੰਹ ਨੂੰ ਢੱਕਦੀ ਹੈ।

8ਮੈਂ ਆਪਣੇ ਹੀ ਪਰਿਵਾਰ ਲਈ ਇੱਕ ਪਰਦੇਸੀ ਹਾਂ, ਆਪਣੀ ਮਾਂ ਦੇ ਬੱਚਿਆਂ ਲਈ ਇੱਕ ਅਜਨਬੀ ਹਾਂ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.