3ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ; ਮੇਰਾ ਗਲਾ ਸੁੱਕ ਗਿਆ ਹੈ। ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ ਮੇਰੀਆਂ ਅੱਖਾਂ ਥੱਕ ਗਈਆ ਹਨ।
4ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ; ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ, ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ। ਜੋ ਮੈਂ ਚੋਰੀ ਨਹੀਂ ਕੀਤਾ, ਉਹ ਵੀ ਮੈਨੂੰ ਵਾਪਸ ਕਰਨਾ ਪਿਆ।
5ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ; ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।
6ਹੇ ਯਾਹਵੇਹ ਸਰਬਸ਼ਕਤੀਮਾਨ, ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨ ਮੇਰੇ ਕਾਰਨ ਬਦਨਾਮ ਨਾ ਹੋਣ; ਹੇ ਇਸਰਾਏਲ ਦੇ ਪਰਮੇਸ਼ਵਰ, ਜਿਹੜੇ ਤੈਨੂੰ ਭਾਲਦੇ ਹਨ, ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।
7ਕਿਉਂ ਜੋ ਮੈਂ ਤੇਰੇ ਕਾਰਨ ਨਿੰਦਾ ਝੱਲਦਾ ਹਾਂ, ਅਤੇ ਸ਼ਰਮ ਮੇਰੇ ਮੂੰਹ ਨੂੰ ਢੱਕਦੀ ਹੈ।