ਜ਼ਬੂਰਾਂ 69

ਤੂੰ ਜਾਣਦਾ ਹੈ ਕਿ ਮੈਂ ਕਿਵੇਂ ਬਦਨਾਮ, ਬੇਇੱਜ਼ਤ ਅਤੇ ਸ਼ਰਮਿੰਦਾ ਹਾਂ; ਮੇਰੇ ਸਾਰੇ ਦੁਸ਼ਮਣ ਤੇਰੇ ਅੱਗੇ ਹਨ।

Psalm 69:19 (UKJV) You have known my reproach, and my shame, and my dishonour: mine adversaries are all before you.

17ਆਪਣੇ ਸੇਵਕ ਤੋਂ ਆਪਣਾ ਮੂੰਹ ਨਾ ਲੁਕਾ; ਮੈਨੂੰ ਜਲਦੀ ਉੱਤਰ ਦੇ, ਕਿਉਂ ਜੋ ਮੈਂ ਮੁਸੀਬਤ ਵਿੱਚ ਹਾਂ।

18ਮੇਰੇ ਨੇੜੇ ਆ ਅਤੇ ਮੈਨੂੰ ਬਚਾ। ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।

19ਤੂੰ ਜਾਣਦਾ ਹੈ ਕਿ ਮੈਂ ਕਿਵੇਂ ਬਦਨਾਮ, ਬੇਇੱਜ਼ਤ ਅਤੇ ਸ਼ਰਮਿੰਦਾ ਹਾਂ; ਮੇਰੇ ਸਾਰੇ ਦੁਸ਼ਮਣ ਤੇਰੇ ਅੱਗੇ ਹਨ।

20ਬਦਨਾਮੀ ਨੇ ਮੇਰਾ ਦਿਲ ਤੋੜ ਦਿੱਤਾ ਹੈ ਅਤੇ ਮੈਨੂੰ ਬੇਸਹਾਰਾ ਛੱਡ ਦਿੱਤਾ ਹੈ; ਮੈਂ ਹਮਦਰਦੀ ਦੀ ਭਾਲ ਕੀਤੀ, ਪਰ ਕੋਈ ਹੈ ਹੀ ਨਹੀਂ ਸੀ, ਦਿਲਾਸਾ ਦੇਣ ਵਾਲਿਆਂ ਨੂੰ ਭਾਲਿਆ, ਪਰ ਮੈਨੂੰ ਕੋਈ ਨਹੀਂ ਮਿਲਿਆ।

21ਉਹਨਾਂ ਨੇ ਮੇਰੇ ਭੋਜਨ ਵਿੱਚ ਪਿੱਤ ਪਾ ਦਿੱਤਾ ਅਤੇ ਮੇਰੀ ਪਿਆਸ ਲਈ ਸਿਰਕਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.