18ਮੇਰੇ ਨੇੜੇ ਆ ਅਤੇ ਮੈਨੂੰ ਬਚਾ। ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।
19ਤੂੰ ਜਾਣਦਾ ਹੈ ਕਿ ਮੈਂ ਕਿਵੇਂ ਬਦਨਾਮ, ਬੇਇੱਜ਼ਤ ਅਤੇ ਸ਼ਰਮਿੰਦਾ ਹਾਂ; ਮੇਰੇ ਸਾਰੇ ਦੁਸ਼ਮਣ ਤੇਰੇ ਅੱਗੇ ਹਨ।
20ਬਦਨਾਮੀ ਨੇ ਮੇਰਾ ਦਿਲ ਤੋੜ ਦਿੱਤਾ ਹੈ ਅਤੇ ਮੈਨੂੰ ਬੇਸਹਾਰਾ ਛੱਡ ਦਿੱਤਾ ਹੈ; ਮੈਂ ਹਮਦਰਦੀ ਦੀ ਭਾਲ ਕੀਤੀ, ਪਰ ਕੋਈ ਹੈ ਹੀ ਨਹੀਂ ਸੀ, ਦਿਲਾਸਾ ਦੇਣ ਵਾਲਿਆਂ ਨੂੰ ਭਾਲਿਆ, ਪਰ ਮੈਨੂੰ ਕੋਈ ਨਹੀਂ ਮਿਲਿਆ।
21ਉਹਨਾਂ ਨੇ ਮੇਰੇ ਭੋਜਨ ਵਿੱਚ ਪਿੱਤ ਪਾ ਦਿੱਤਾ ਅਤੇ ਮੇਰੀ ਪਿਆਸ ਲਈ ਸਿਰਕਾ ਦਿੱਤਾ।
22ਉਹਨਾਂ ਦੇ ਅੱਗੇ ਰੱਖੀ ਹੋਈ ਮੇਜ਼ ਇੱਕ ਫੰਦਾ ਬਣ ਜਾਵੇ; ਅਤੇ ਉਨ੍ਹਾਂ ਦੀ ਖੁਸ਼ਹਾਲੀ ਉਹਨਾਂ ਲਈ ਇੱਕ ਜਾਲ ਬਣ ਜਾਵੇ।