ਜ਼ਬੂਰਾਂ 73

ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ, ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤ ਅਤੇ ਮੇਰਾ ਹਿੱਸਾ ਹੈ।

Psalm 73:26 (UKJV) My flesh and my heart fails: but God is the strength of my heart, and my portion for ever.

24ਤੁਸੀਂ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਮਹਿਮਾ ਵਿੱਚ ਲੈ ਜਾਓਗੇ।

25ਸਵਰਗ ਵਿੱਚ ਤੇਰੇ ਬਿਨ੍ਹਾਂ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੇਰੇ ਤੋਂ ਬਿਨ੍ਹਾਂ ਮੈਂ ਕੁਝ ਨਹੀਂ ਚਾਹੁੰਦਾ।

26ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ, ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤ ਅਤੇ ਮੇਰਾ ਹਿੱਸਾ ਹੈ।

27ਜਿਹੜੇ ਤੁਹਾਡੇ ਤੋਂ ਦੂਰ ਹਨ ਉਹ ਨਾਸ ਹੋ ਜਾਣਗੇ; ਤੁਸੀਂ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੰਦੇ ਹੋ ਜੋ ਤੁਹਾਡੇ ਨਾਲ ਵਫ਼ਾਦਾਰ ਨਹੀਂ ਹਨ।

28ਪਰ ਮੇਰੇ ਲਈ ਪਰਮੇਸ਼ਵਰ ਦੇ ਨੇੜੇ ਰਹਿਣਾ ਚੰਗਾ ਹੈ। ਮੈਂ ਸਰਬਸ਼ਕਤੀਮਾਨ ਯਾਹਵੇਹ ਨੂੰ ਆਪਣੀ ਪਨਾਹ ਬਣਾਇਆ ਹੈ; ਤਾਂ ਮੈਂ ਤੁਹਾਡੇ ਸਾਰੇ ਕੰਮਾਂ ਦਾ ਵਰਣਨ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.