ਜ਼ਬੂਰਾਂ 76

ਸੂਰਬੀਰ ਝੂਠ ਨਾਲ ਲੁੱਟੇ ਗਏ ਹਨ, ਉਹ ਆਪਣੀ ਆਖਰੀ ਨੀਂਦ ਸੌਂਦੇ ਹਨ; ਯੋਧਿਆਂ ਵਿੱਚੋਂ ਕੋਈ ਵੀ, ਆਪਣੇ ਹੱਥ ਨਹੀਂ ਚੁੱਕ ਸਕਦਾ।

Psalm 76:5 (UKJV) The stouthearted are spoiled, they have slept their sleep: and none of the men of might have found their hands.

3ਉੱਥੇ ਉਸਨੇ ਅਗਨੀ ਤੀਰਾਂ ਨੂੰ, ਢਾਲਾ, ਤਲਵਾਰਾਂ ਅਤੇ ਯੁੱਧ ਦੇ ਹਥਿਆਰਾਂ ਨੂੰ ਤੋੜ ਦਿੱਤਾ।

4ਤੂੰ ਚਾਨਣ ਨਾਲੋਂ ਚਮਕਦਾਰ ਹੈ, ਅਤੇ ਪਰਬਤਾਂ ਨਾਲੋਂ ਵੱਧ ਸ਼ਾਨਦਾਰ ਹੈ।

5ਸੂਰਬੀਰ ਝੂਠ ਨਾਲ ਲੁੱਟੇ ਗਏ ਹਨ, ਉਹ ਆਪਣੀ ਆਖਰੀ ਨੀਂਦ ਸੌਂਦੇ ਹਨ; ਯੋਧਿਆਂ ਵਿੱਚੋਂ ਕੋਈ ਵੀ, ਆਪਣੇ ਹੱਥ ਨਹੀਂ ਚੁੱਕ ਸਕਦਾ।

6ਹੇ ਯਾਕੋਬ ਦੇ ਪਰਮੇਸ਼ਵਰ, ਤੇਰੀ ਝਿੜਕ ਨਾਲ, ਘੋੜਾ ਅਤੇ ਰੱਥ ਦੋਵੇਂ ਗਹਿਰੀ ਨੀਂਦ ਸੋ ਗਏ ਹਨ।

7ਸਿਰਫ ਤੂੰ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ। ਜਦੋਂ ਤੂੰ ਕ੍ਰੋਧ ਵਿੱਚ ਹੁੰਦਾ ਹੈ ਤਾਂ ਤੇਰੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.