ਜ਼ਬੂਰਾਂ 76

ਉੱਥੇ ਉਸਨੇ ਅਗਨੀ ਤੀਰਾਂ ਨੂੰ, ਢਾਲਾ, ਤਲਵਾਰਾਂ ਅਤੇ ਯੁੱਧ ਦੇ ਹਥਿਆਰਾਂ ਨੂੰ ਤੋੜ ਦਿੱਤਾ।

Psalm 76:3 (UKJV) There brake he the arrows of the bow, the shield, and the sword, and the battle. Selah.

1ਪਰਮੇਸ਼ਵਰ ਯਹੂਦਾਹ ਵਿੱਚ ਜਾਣਿਆ ਜਾਂਦਾ ਹੈ; ਇਸਰਾਏਲ ਵਿੱਚ ਉਸਦਾ ਨਾਮ ਮਹਾਨ ਹੈ।

2ਸ਼ਾਲੇਮ ਵਿੱਚ ਉਸਦਾ ਤੰਬੂ ਹੈ, ਉਸਦਾ ਨਿਵਾਸ ਸਥਾਨ ਸੀਯੋਨ ਵਿੱਚ ਹੈ।

3ਉੱਥੇ ਉਸਨੇ ਅਗਨੀ ਤੀਰਾਂ ਨੂੰ, ਢਾਲਾ, ਤਲਵਾਰਾਂ ਅਤੇ ਯੁੱਧ ਦੇ ਹਥਿਆਰਾਂ ਨੂੰ ਤੋੜ ਦਿੱਤਾ।

4ਤੂੰ ਚਾਨਣ ਨਾਲੋਂ ਚਮਕਦਾਰ ਹੈ, ਅਤੇ ਪਰਬਤਾਂ ਨਾਲੋਂ ਵੱਧ ਸ਼ਾਨਦਾਰ ਹੈ।

5ਸੂਰਬੀਰ ਝੂਠ ਨਾਲ ਲੁੱਟੇ ਗਏ ਹਨ, ਉਹ ਆਪਣੀ ਆਖਰੀ ਨੀਂਦ ਸੌਂਦੇ ਹਨ; ਯੋਧਿਆਂ ਵਿੱਚੋਂ ਕੋਈ ਵੀ, ਆਪਣੇ ਹੱਥ ਨਹੀਂ ਚੁੱਕ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.