ਜ਼ਬੂਰਾਂ 78

ਉਹ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ, ਇੱਕ ਜ਼ਿੱਦੀ ਪੀੜ੍ਹੀ ਜਿਨ੍ਹਾਂ ਨੇ ਆਪਣਾ ਮਨ ਕਾਇਮ ਨਾ ਰੱਖਿਆ, ਜਿਨ੍ਹਾਂ ਦੇ ਦਿਲ ਪਰਮੇਸ਼ਵਰ ਪ੍ਰਤੀ ਵਫ਼ਾਦਾਰ ਨਹੀਂ ਸਨ, ਜਿਨ੍ਹਾਂ ਦਾ ਆਤਮਾ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ।

Psalm 78:8 (UKJV) And might not be as their fathers, a stubborn and rebellious generation; a generation that set not their heart aright, and whose spirit was not steadfast with God.

6ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ, ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ, ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।

7ਤਦ ਉਹ ਪਰਮੇਸ਼ਵਰ ਉੱਤੇ ਆਪਣਾ ਭਰੋਸਾ ਰੱਖਣਗੇ ਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣਗੇ ਪਰ ਉਸ ਦੇ ਹੁਕਮਾਂ ਦੀ ਪਾਲਨਾ ਕਰਨਗੇ।

8ਉਹ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ, ਇੱਕ ਜ਼ਿੱਦੀ ਪੀੜ੍ਹੀ ਜਿਨ੍ਹਾਂ ਨੇ ਆਪਣਾ ਮਨ ਕਾਇਮ ਨਾ ਰੱਖਿਆ, ਜਿਨ੍ਹਾਂ ਦੇ ਦਿਲ ਪਰਮੇਸ਼ਵਰ ਪ੍ਰਤੀ ਵਫ਼ਾਦਾਰ ਨਹੀਂ ਸਨ, ਜਿਨ੍ਹਾਂ ਦਾ ਆਤਮਾ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ।

9ਇਫ਼ਰਾਈਮ ਦੀ ਅੰਸ ਸ਼ਾਸਤਰ ਧਾਰੀ ਹੋ ਕੇ ਅਤੇ ਧਣੁੱਖ ਲੈ ਕੇ ਵੀ, ਲੜਾਈ ਦੇ ਦਿਨ ਪਿੱਛੇ ਮੁੜੇ।

10ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਪਰਮੇਸ਼ਵਰ ਦੀ ਬਿਵਸਥਾ ਅਨੁਸਾਰ ਚੱਲਣ ਤੋਂ ਇਨਕਾਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.