3ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ ਲਹੂ ਪਾਣੀ ਵਾਂਗ ਵਹਾ ਦਿੱਤਾ ਹੈ, ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।
4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਖੌਲ ਅਤੇ ਹਾਸਾ ਬਣ ਗਏ ਹਾਂ।
5ਹੇ ਯਾਹਵੇਹ, ਕਿੰਨਾ ਚਿਰ? ਕੀ ਤੂੰ ਹਮੇਸ਼ਾ ਗੁੱਸੇ ਰਹੇਗਾ? ਤੇਰੀ ਅਣਖ ਅੱਗ ਵਾਂਗ ਕਦੋਂ ਤੱਕ ਬਲਦੀ ਰਹੇਗੀ?
6ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਵਹਾ ਜੋ ਤੁਹਾਨੂੰ ਨਹੀਂ ਮੰਨਦੀਆਂ, ਉਨ੍ਹਾਂ ਰਾਜਾਂ ਉੱਤੇ ਜੋ ਤੁਹਾਡਾ ਨਾਮ ਨਹੀਂ ਲੈਂਦੇ।
7ਕਿਉਂ ਜੋ ਉਹਨਾਂ ਨੇ ਯਾਕੋਬ ਦੇ ਲੋਕਾਂ ਨੂੰ ਖਾ ਲਿਆ ਅਤੇ ਉਹ ਦੇ ਦੇਸ਼ ਨੂੰ ਉਜਾੜ ਦਿੱਤਾ।