ਜ਼ਬੂਰਾਂ 79

ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ ਲਹੂ ਪਾਣੀ ਵਾਂਗ ਵਹਾ ਦਿੱਤਾ ਹੈ, ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।

Psalm 79:3 (UKJV) Their blood have they shed like water round about Jerusalem; and there was none to bury them.

1ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ; ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ, ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।

2ਉਹਨਾਂ ਨੇ ਤੁਹਾਡੇ ਸੇਵਕਾਂ ਦੀਆਂ ਲੋਥਾਂ ਨੂੰ ਅਕਾਸ਼ ਦੇ ਪੰਛੀਆਂ ਲਈ ਭੋਜਨ, ਤੁਹਾਡੇ ਆਪਣੇ ਲੋਕਾਂ ਦਾ ਮਾਸ ਜੰਗਲੀ ਜਾਨਵਰਾਂ ਲਈ ਛੱਡ ਦਿੱਤਾ ਹੈ।

3ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ ਲਹੂ ਪਾਣੀ ਵਾਂਗ ਵਹਾ ਦਿੱਤਾ ਹੈ, ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।

4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਖੌਲ ਅਤੇ ਹਾਸਾ ਬਣ ਗਏ ਹਾਂ।

5ਹੇ ਯਾਹਵੇਹ, ਕਿੰਨਾ ਚਿਰ? ਕੀ ਤੂੰ ਹਮੇਸ਼ਾ ਗੁੱਸੇ ਰਹੇਗਾ? ਤੇਰੀ ਅਣਖ ਅੱਗ ਵਾਂਗ ਕਦੋਂ ਤੱਕ ਬਲਦੀ ਰਹੇਗੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.