1ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ; ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ, ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।
2ਉਹਨਾਂ ਨੇ ਤੁਹਾਡੇ ਸੇਵਕਾਂ ਦੀਆਂ ਲੋਥਾਂ ਨੂੰ ਅਕਾਸ਼ ਦੇ ਪੰਛੀਆਂ ਲਈ ਭੋਜਨ, ਤੁਹਾਡੇ ਆਪਣੇ ਲੋਕਾਂ ਦਾ ਮਾਸ ਜੰਗਲੀ ਜਾਨਵਰਾਂ ਲਈ ਛੱਡ ਦਿੱਤਾ ਹੈ।
3ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ ਲਹੂ ਪਾਣੀ ਵਾਂਗ ਵਹਾ ਦਿੱਤਾ ਹੈ, ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।
4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਖੌਲ ਅਤੇ ਹਾਸਾ ਬਣ ਗਏ ਹਾਂ।