ਜ਼ਬੂਰਾਂ 79

ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ; ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ, ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।

Psalm 79:1 (UKJV) O god, the heathen are come into yours inheritance; your holy temple have they defiled; they have laid Jerusalem on heaps.

1ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ; ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ, ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।

2ਉਹਨਾਂ ਨੇ ਤੁਹਾਡੇ ਸੇਵਕਾਂ ਦੀਆਂ ਲੋਥਾਂ ਨੂੰ ਅਕਾਸ਼ ਦੇ ਪੰਛੀਆਂ ਲਈ ਭੋਜਨ, ਤੁਹਾਡੇ ਆਪਣੇ ਲੋਕਾਂ ਦਾ ਮਾਸ ਜੰਗਲੀ ਜਾਨਵਰਾਂ ਲਈ ਛੱਡ ਦਿੱਤਾ ਹੈ।

3ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ ਲਹੂ ਪਾਣੀ ਵਾਂਗ ਵਹਾ ਦਿੱਤਾ ਹੈ, ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.