4ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ, ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?
5ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।
6ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ:
7ਸਾਰੇ ਇੱਜੜ ਅਤੇ ਝੁੰਡ, ਅਤੇ ਸਾਰੇ ਜੰਗਲੀ ਜਾਨਵਰ,
8ਅਕਾਸ਼ ਦੇ ਪੰਛੀ, ਅਤੇ ਸਮੁੰਦਰ ਦੀਆਂ ਮੱਛੀਆਂ, ਉਹ ਸਾਰੇ ਜੋ ਸਮੁੰਦਰ ਦੇ ਰਸਤੇ ਤੈਰਦੇ ਹਨ।