ਜ਼ਬੂਰਾਂ 80

ਪਹਾੜ ਉਸਦੀ ਦੀ ਛਾਂ ਨਾਲ ਢੱਕੇ ਹੋਏ ਸਨ, ਬਲਵੰਤ ਦਿਆਰ ਸਾਡੀਆਂ ਟਹਿਣੀਆਂ ਨਾਲ ਢੱਕੇ ਹੋਏ ਸਨ।

Psalm 80:10 (UKJV) The hills were covered with the shadow of it, and the boughs thereof were like the goodly cedars.

8ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ; ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।

9ਤੁਸੀਂ ਸਾਡੇ ਲਈ ਜ਼ਮੀਨ ਸਾਫ਼ ਕੀਤੀ, ਅਤੇ ਅਸੀਂ ਜੜ੍ਹ ਫੜੀ ਤੇ ਜ਼ਮੀਨ ਨੂੰ ਭਰ ਦਿੱਤਾ।

10ਪਹਾੜ ਉਸਦੀ ਦੀ ਛਾਂ ਨਾਲ ਢੱਕੇ ਹੋਏ ਸਨ, ਬਲਵੰਤ ਦਿਆਰ ਸਾਡੀਆਂ ਟਹਿਣੀਆਂ ਨਾਲ ਢੱਕੇ ਹੋਏ ਸਨ।

11ਸਾਡੀਆਂ ਟਹਿਣੀਆਂ ਸਮੁੰਦਰ ਤੱਕ, ਅਤੇ ਸਾਡੀਆਂ ਸ਼ਾਖਾਵਾਂ ਨਦੀ ਤੱਕ ਪਹੁੰਚ ਗਈਆਂ।

12ਤੁਸੀਂ ਸਾਡੀਆਂ ਕੰਧਾਂ ਕਿਉਂ ਢਾਹ ਦਿੱਤੀਆਂ ਹਨ ਤਾਂ ਜੋ ਸਾਰੇ ਲੰਘਣ ਵਾਲੇ ਸਾਡੇ ਅੰਗੂਰਾਂ ਨੂੰ ਤੋੜ ਲੈਣ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.