4ਹੇ ਪਰਮੇਸ਼ਵਰ, ਸਾਡੇ ਮੁਕਤੀਦਾਤਾ, ਸਾਨੂੰ ਫਿਰ ਤੋਂ ਬਹਾਲ ਕਰ, ਅਤੇ ਸਾਡੇ ਉੱਤੋਂ ਆਪਣੀ ਨਾਰਾਜ਼ਗੀ ਦੂਰ ਕਰ।
5ਕੀ ਤੁਸੀਂ ਸਾਡੇ ਨਾਲ ਸਦਾ ਲਈ ਨਾਰਾਜ਼ ਰਹੋਗੇ? ਕੀ ਤੂੰ ਆਪਣੇ ਕ੍ਰੋਧ ਨੂੰ ਸਾਰੀਆਂ ਪੀੜ੍ਹੀਆਂ ਤੱਕ ਰੱਖੇਗਾ?
6ਕੀ ਤੂੰ ਸਾਨੂੰ ਫੇਰ ਨਹੀਂ ਜੀਉਂਦਾ ਕਰੇਗਾ, ਤਾਂ ਜੋ ਤੇਰੇ ਲੋਕ ਤੇਰੇ ਵਿੱਚ ਆਨੰਦ ਹੋਣ?
7ਯਾਹਵੇਹ, ਸਾਨੂੰ ਆਪਣਾ ਅਟੁੱਟ ਪਿਆਰ ਦਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼।
8ਮੈਂ ਸੁਣਾਂਗਾ ਕਿ ਯਾਹਵੇਹ ਪਰਮੇਸ਼ਵਰ ਕੀ ਆਖਦਾ ਹੈ; ਉਹ ਆਪਣੇ ਲੋਕਾਂ, ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਦਾ ਵਾਅਦਾ ਕਰਦਾ ਹੈ ਕਿ ਉਹ ਫਿਰ ਮੂਰਖਤਾਈ ਵੱਲ ਨਾ ਮੁੜਨ।