5ਕੀ ਤੁਸੀਂ ਸਾਡੇ ਨਾਲ ਸਦਾ ਲਈ ਨਾਰਾਜ਼ ਰਹੋਗੇ? ਕੀ ਤੂੰ ਆਪਣੇ ਕ੍ਰੋਧ ਨੂੰ ਸਾਰੀਆਂ ਪੀੜ੍ਹੀਆਂ ਤੱਕ ਰੱਖੇਗਾ?
6ਕੀ ਤੂੰ ਸਾਨੂੰ ਫੇਰ ਨਹੀਂ ਜੀਉਂਦਾ ਕਰੇਗਾ, ਤਾਂ ਜੋ ਤੇਰੇ ਲੋਕ ਤੇਰੇ ਵਿੱਚ ਆਨੰਦ ਹੋਣ?
7ਯਾਹਵੇਹ, ਸਾਨੂੰ ਆਪਣਾ ਅਟੁੱਟ ਪਿਆਰ ਦਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼।
8ਮੈਂ ਸੁਣਾਂਗਾ ਕਿ ਯਾਹਵੇਹ ਪਰਮੇਸ਼ਵਰ ਕੀ ਆਖਦਾ ਹੈ; ਉਹ ਆਪਣੇ ਲੋਕਾਂ, ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਦਾ ਵਾਅਦਾ ਕਰਦਾ ਹੈ ਕਿ ਉਹ ਫਿਰ ਮੂਰਖਤਾਈ ਵੱਲ ਨਾ ਮੁੜਨ।
9ਸੱਚ-ਮੁੱਚ ਹੀ ਉਹਨਾਂ ਦੀ ਮੁਕਤੀ ਨੇੜੇ ਹੈ ਜੋ ਉਸ ਤੋਂ ਡਰਦੇ ਹਨ, ਤਾਂ ਜੋ ਉਹ ਦਾ ਪਰਤਾਪ ਸਾਡੇ ਦੇਸ਼ ਵਿੱਚ ਵੱਸੇ।