ਜ਼ਬੂਰਾਂ 85

ਸੱਚ-ਮੁੱਚ ਹੀ ਉਹਨਾਂ ਦੀ ਮੁਕਤੀ ਨੇੜੇ ਹੈ ਜੋ ਉਸ ਤੋਂ ਡਰਦੇ ਹਨ, ਤਾਂ ਜੋ ਉਹ ਦਾ ਪਰਤਾਪ ਸਾਡੇ ਦੇਸ਼ ਵਿੱਚ ਵੱਸੇ।

Psalm 85:9 (UKJV) Surely his salvation is nigh them that fear him; that glory may dwell in our land.

7ਯਾਹਵੇਹ, ਸਾਨੂੰ ਆਪਣਾ ਅਟੁੱਟ ਪਿਆਰ ਦਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼।

8ਮੈਂ ਸੁਣਾਂਗਾ ਕਿ ਯਾਹਵੇਹ ਪਰਮੇਸ਼ਵਰ ਕੀ ਆਖਦਾ ਹੈ; ਉਹ ਆਪਣੇ ਲੋਕਾਂ, ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਦਾ ਵਾਅਦਾ ਕਰਦਾ ਹੈ ਕਿ ਉਹ ਫਿਰ ਮੂਰਖਤਾਈ ਵੱਲ ਨਾ ਮੁੜਨ।

9ਸੱਚ-ਮੁੱਚ ਹੀ ਉਹਨਾਂ ਦੀ ਮੁਕਤੀ ਨੇੜੇ ਹੈ ਜੋ ਉਸ ਤੋਂ ਡਰਦੇ ਹਨ, ਤਾਂ ਜੋ ਉਹ ਦਾ ਪਰਤਾਪ ਸਾਡੇ ਦੇਸ਼ ਵਿੱਚ ਵੱਸੇ।

10ਪਿਆਰ ਅਤੇ ਵਫ਼ਾਦਾਰੀ ਇਕੱਠੇ ਮਿਲਦੇ ਹਨ; ਧਾਰਮਿਕਤਾ ਅਤੇ ਸ਼ਾਂਤੀ ਇੱਕ-ਦੂਜੇ ਨਾਲ ਜੁੜੇ ਹਨ।

11ਵਫ਼ਾਦਾਰੀ ਧਰਤੀ ਤੋਂ ਉੱਗਦੀ ਹੈ, ਅਤੇ ਧਰਮ ਅਕਾਸ਼ ਤੋਂ ਹੇਠਾਂ ਤੱਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.