2ਮੈਂ ਐਲਾਨ ਕਰਾਂਗਾ ਕਿ ਤੇਰਾ ਪਿਆਰ ਸਦਾ ਲਈ ਕਾਇਮ ਹੈ, ਕਿ ਤੂੰ ਆਪਣੀ ਵਫ਼ਾਦਾਰੀ ਸਵਰਗ ਵਿੱਚ ਹੀ ਸਥਾਪਿਤ ਕੀਤੀ ਹੈ।
3ਤੂੰ ਆਖਿਆ, “ਮੈਂ ਆਪਣੇ ਚੁਣੇ ਹੋਏ ਨਾਲ ਇੱਕ ਨੇਮ ਬੰਨ੍ਹਿਆ ਹੈ, ਮੈਂ ਆਪਣੇ ਸੇਵਕ ਦਾਵੀਦ ਨਾਲ ਸਹੁੰ ਖਾਧੀ ਹੈ,
4‘ਮੈਂ ਤੇਰੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ ਅਤੇ ਤੇਰੀ ਗੱਦੀ ਨੂੰ ਪੀੜ੍ਹੀ ਦਰ ਪੀੜ੍ਹੀ ਕਾਇਮ ਕਰਾਂਗਾ।’ ”
5ਹੇ ਯਾਹਵੇਹ, ਅਕਾਸ਼ ਤੇਰੇ ਅਚੰਭੇ ਕੰਮਾਂ ਦੀ ਉਸਤਤ ਕਰਦੇ ਹਨ, ਪਵਿੱਤਰ ਲੋਕਾਂ ਦੀ ਸਭਾ ਵਿੱਚ ਤੇਰੀ ਵਫ਼ਾਦਾਰੀ ਦੀ ਉਸਤਤ ਕੀਤੀ ਜਾਂਦੀ ਹੈ।
6ਕਿਉਂਕਿ ਉੱਪਰਲੇ ਅਕਾਸ਼ ਵਿੱਚ ਯਾਹਵੇਹ ਨਾਲ ਕੌਣ ਤੁਲਨਾ ਕਰ ਸਕਦਾ ਹੈ? ਸਵਰਗੀ ਜੀਵਾਂ ਵਿੱਚ ਯਾਹਵੇਹ ਵਰਗਾ ਕੌਣ ਹੈ?