ਜ਼ਬੂਰਾਂ 89

ਮੈਂ ਐਲਾਨ ਕਰਾਂਗਾ ਕਿ ਤੇਰਾ ਪਿਆਰ ਸਦਾ ਲਈ ਕਾਇਮ ਹੈ, ਕਿ ਤੂੰ ਆਪਣੀ ਵਫ਼ਾਦਾਰੀ ਸਵਰਗ ਵਿੱਚ ਹੀ ਸਥਾਪਿਤ ਕੀਤੀ ਹੈ।

Psalm 89:2 (UKJV) For I have said, Mercy shall be built up for ever: your faithfulness shall you establish in the very heavens.

1ਮੈਂ ਸਦਾ ਲਈ ਯਾਹਵੇਹ ਦੇ ਮਹਾਨ ਪਿਆਰ ਦਾ ਗੁਣਗਾਨ ਕਰਾਂਗਾ; ਮੈਂ ਆਪਣੇ ਮੂੰਹ ਨਾਲ ਤੇਰੀ ਵਫ਼ਾਦਾਰੀ ਨੂੰ ਸਾਰੀਆਂ ਪੀੜ੍ਹੀਆਂ ਤੱਕ ਦੱਸਾਂਗਾ।

2ਮੈਂ ਐਲਾਨ ਕਰਾਂਗਾ ਕਿ ਤੇਰਾ ਪਿਆਰ ਸਦਾ ਲਈ ਕਾਇਮ ਹੈ, ਕਿ ਤੂੰ ਆਪਣੀ ਵਫ਼ਾਦਾਰੀ ਸਵਰਗ ਵਿੱਚ ਹੀ ਸਥਾਪਿਤ ਕੀਤੀ ਹੈ।

3ਤੂੰ ਆਖਿਆ, “ਮੈਂ ਆਪਣੇ ਚੁਣੇ ਹੋਏ ਨਾਲ ਇੱਕ ਨੇਮ ਬੰਨ੍ਹਿਆ ਹੈ, ਮੈਂ ਆਪਣੇ ਸੇਵਕ ਦਾਵੀਦ ਨਾਲ ਸਹੁੰ ਖਾਧੀ ਹੈ,

4‘ਮੈਂ ਤੇਰੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ ਅਤੇ ਤੇਰੀ ਗੱਦੀ ਨੂੰ ਪੀੜ੍ਹੀ ਦਰ ਪੀੜ੍ਹੀ ਕਾਇਮ ਕਰਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.