45ਤੂੰ ਉਸ ਦੀ ਜਵਾਨੀ ਦੇ ਦਿਨ ਘਟਾ ਦਿੱਤੇ ਹੈ, ਤੂੰ ਉਸ ਨੂੰ ਸ਼ਰਮ ਦੀ ਚਾਦਰ ਨਾਲ ਢੱਕ ਲਿਆ ਹੈ।
46ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਆਪਣੇ ਆਪ ਨੂੰ ਸਦਾ ਲਈ ਛੁਪਾਏਗਾ? ਕਦੋਂ ਤੱਕ ਤੇਰਾ ਕ੍ਰੋਧ ਅੱਗ ਵਾਂਗ ਬਲਦਾ ਰਹੇਗਾ?
47ਯਾਦ ਰੱਖ ਕਿ ਮੇਰਾ ਜੀਵਨ ਕਿੰਨਾ ਥੋੜਾ ਚਿਰ ਹੈ ਤੂੰ ਸਾਰੀ ਮਨੁੱਖਤਾ ਨੂੰ ਵਿਅਰਥ ਲਈ ਬਣਾਇਆ ਹੈ!
48ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ, ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?
49ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ, ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?