ਜ਼ਬੂਰਾਂ 89

ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ, ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?

Psalm 89:49 (UKJV) Lord, where are your former loving kindnesses, which you sware unto David in your truth?

47ਯਾਦ ਰੱਖ ਕਿ ਮੇਰਾ ਜੀਵਨ ਕਿੰਨਾ ਥੋੜਾ ਚਿਰ ਹੈ ਤੂੰ ਸਾਰੀ ਮਨੁੱਖਤਾ ਨੂੰ ਵਿਅਰਥ ਲਈ ਬਣਾਇਆ ਹੈ!

48ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ, ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?

49ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ, ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?

50ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ, ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,

51ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ, ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.