ਜ਼ਬੂਰਾਂ 89

ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ, ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,

Psalm 89:50 (UKJV) Remember, Lord, the reproach of your servants; how I do bear in my bosom the reproach of all the mighty people;

48ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ, ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?

49ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ, ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?

50ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ, ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,

51ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ, ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।

52ਸਦਾ ਲਈ ਯਾਹਵੇਹ ਦੀ ਉਸਤਤ ਹੋਵੇ! ਆਮੀਨ ਅਤੇ ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.