6ਕਿਉਂਕਿ ਉੱਪਰਲੇ ਅਕਾਸ਼ ਵਿੱਚ ਯਾਹਵੇਹ ਨਾਲ ਕੌਣ ਤੁਲਨਾ ਕਰ ਸਕਦਾ ਹੈ? ਸਵਰਗੀ ਜੀਵਾਂ ਵਿੱਚ ਯਾਹਵੇਹ ਵਰਗਾ ਕੌਣ ਹੈ?
7ਪਵਿੱਤਰ ਲੋਕਾਂ ਦੀ ਸਭਾ ਵਿੱਚ ਪਰਮੇਸ਼ਵਰ ਦਾ ਬਹੁਤ ਡਰ ਹੈ; ਉਹ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨਾਲੋਂ ਵੱਧ ਸ਼ਾਨਦਾਰ ਹੈ।
8ਹੇ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ? ਹੇ ਯਾਹਵੇਹ ਤੂੰ ਸ਼ਕਤੀਸ਼ਾਲੀ ਹੈ ਅਤੇ ਤੇਰੀ ਵਫ਼ਾਦਾਰੀ ਤੈਨੂੰ ਘੇਰੀ ਰੱਖਦੀ ਹੈ।
9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਰਾਜ ਕਰਦਾ ਹੈ, ਜਦੋਂ ਇਸ ਦੀਆਂ ਲਹਿਰਾਂ ਉੱਪਰ ਉੱਠਦੀਆਂ ਹਨ, ਤੂੰ ਉਹਨਾਂ ਨੂੰ ਥੰਮ੍ਹਾ ਦਿੰਦਾ ਹੈ।
10ਤੂੰ ਰਾਹਾਬ ਨੂੰ ਵੱਢੇ ਹੋਏ ਲੋਕਾਂ ਵਾਂਗ ਕੁਚਲਿਆ ਸੀ, ਤੂੰ ਆਪਣੀ ਮਜ਼ਬੂਤ ਬਾਂਹ ਨਾਲ ਆਪਣੇ ਵੈਰੀਆਂ ਨੂੰ ਚੂਰ-ਚੂਰ ਕਰ ਦਿੱਤਾ।