9ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ, ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
10ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।
11ਸੀਯੋਨ ਵਿੱਚ ਬਿਰਾਜਮਾਨ ਯਾਹਵੇਹ ਦੇ ਗੁਣ ਗਾਓ; ਕੌਮਾਂ ਵਿੱਚ ਪਰਚਾਰ ਕਰੋ ਕਿ ਉਸਨੇ ਕੀ ਕੀਤਾ ਹੈ।
12ਉਹ ਜੋ ਖੂਨ ਦਾ ਬਦਲਾ ਲੈਣ ਵਾਲੇ ਨੂੰ ਯਾਦ ਰੱਖਦਾ ਹੈ; ਉਹ ਦੁੱਖੀਆਂ ਦੀ ਪੁਕਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ।
13ਯਾਹਵੇਹ, ਵੇਖੋ ਮੇਰੇ ਦੁਸ਼ਮਣ ਮੈਨੂੰ ਕਿਵੇਂ ਸਤਾਉਂਦੇ ਹਨ! ਦਯਾ ਕਰ ਅਤੇ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਚਾ ਚੁੱਕ,