8ਤੂੰ ਸਿਰਫ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦੀ ਸਜ਼ਾ ਨੂੰ ਵੇਖੇਗਾ।
9“ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,” ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।
10ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ, ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।
11ਕਿਉਂਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਾਖੀ ਕਰਨ।
12ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।