1 ਇਤਿਹਾਸ 12

ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ; ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ; ਬੇਰਾਕਾਹ, ਯੇਹੂ ਅਨਾਥੋਥ,

1 Chronicles 12:3 (UKJV) The chief was Ahiezer, then Joash, the sons of Shemaah the Gibeathite; and Jeziel, and Pelet, the sons of Azmaveth; and Berachah, and Jehu the Antothite.

1ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਹਮਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ;

2ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):

3ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ; ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ; ਬੇਰਾਕਾਹ, ਯੇਹੂ ਅਨਾਥੋਥ,

4ਅਤੇ ਗਿਬਓਨੀ ਇਸ਼ਮਾਯਾਹ, ਤੀਹਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਯੋਧਾ, ਜੋ ਤੀਹ ਲੋਕਾਂ ਦਾ ਆਗੂ ਸੀ। ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਯੋਜ਼ਾਬਾਦ ਗਦਰਾਥੀ,

5ਅਲੂਜ਼ਈ, ਯਰੀਮੋਥ, ਬਲਯਾਹ, ਸਮਰਯਾਹ ਅਤੇ ਸ਼ਾਫ਼ਟਯਾਹ ਹਾਰੂਫਾਈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.