49ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ। ਕਾਲੇਬ ਦੀ ਧੀ ਅਕਸਾਹ ਸੀ।
50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,
51ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।
52ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ: ਹਾਰੋਹ, ਅੱਧੇ ਮਨਹਥੀ,
53ਅਤੇ ਕਿਰਯਥ-ਯਾਰੀਮ ਦੇ ਗੋਤ: ਯਿਥਰੀ, ਪੂਥੀ, ਸ਼ੂਮਥੀ ਅਤੇ ਮਿਸ਼ਰਾਈ। ਇਨ੍ਹਾਂ ਵਿੱਚੋਂ ਜ਼ੋਰਾਥੀ ਅਤੇ ਅਸ਼ਤਾਉਲੀ ਉੱਤਰਾਧਿਕਾਰੀ ਸਨ।