1 ਇਤਿਹਾਸ 26

ਓਬੇਦ-ਅਦੋਮ ਦੇ ਪੁੱਤਰ ਸ਼ਮਅਯਾਹ ਦੇ ਵੀ ਪੁੱਤਰ ਸਨ, ਜੋ ਆਪਣੇ ਪਿਤਾ ਦੇ ਪਰਿਵਾਰ ਵਿੱਚ ਆਗੂ ਸਨ ਕਿਉਂਕਿ ਉਹ ਬਹੁਤ ਯੋਗ ਆਦਮੀ ਸਨ।

1 Chronicles 26:6 (UKJV) Also unto Shemaiah his son were sons born, that ruled throughout the house of their father: for they were mighty men of valour.

4ਓਬੇਦ-ਅਦੋਮ ਦੇ ਵੀ ਪੁੱਤਰ ਸਨ: ਸ਼ਮਅਯਾਹ ਜੇਠਾ, ਦੂਸਰਾ ਯਹੋਜ਼ਾਬਾਦ, ਯੋਆਹ ਤੀਸਰਾ, ਸਾਕਾਰ ਚੌਥਾ, ਨਥਾਨੇਲ ਪੰਜਵਾਂ,

5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ ਅਤੇ ਪੀਉਲੇਥਾਈ ਅੱਠਵਾਂ। (ਕਿਉਂਕਿ ਪਰਮੇਸ਼ਵਰ ਨੇ ਓਬੇਦ-ਅਦੋਮ ਨੂੰ ਅਸੀਸ ਦਿੱਤੀ ਸੀ।)

6ਓਬੇਦ-ਅਦੋਮ ਦੇ ਪੁੱਤਰ ਸ਼ਮਅਯਾਹ ਦੇ ਵੀ ਪੁੱਤਰ ਸਨ, ਜੋ ਆਪਣੇ ਪਿਤਾ ਦੇ ਪਰਿਵਾਰ ਵਿੱਚ ਆਗੂ ਸਨ ਕਿਉਂਕਿ ਉਹ ਬਹੁਤ ਯੋਗ ਆਦਮੀ ਸਨ।

7ਸ਼ਮਅਯਾਹ ਦੇ ਪੁੱਤਰ: ਓਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਰਿਸ਼ਤੇਦਾਰ ਅਲੀਹੂ ਅਤੇ ਸਮਕੀਯਾਹ ਵੀ ਯੋਗ ਆਦਮੀ ਸਨ।

8ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ 62 ਜਣੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.