5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ ਅਤੇ ਪੀਉਲੇਥਾਈ ਅੱਠਵਾਂ। (ਕਿਉਂਕਿ ਪਰਮੇਸ਼ਵਰ ਨੇ ਓਬੇਦ-ਅਦੋਮ ਨੂੰ ਅਸੀਸ ਦਿੱਤੀ ਸੀ।)
6ਓਬੇਦ-ਅਦੋਮ ਦੇ ਪੁੱਤਰ ਸ਼ਮਅਯਾਹ ਦੇ ਵੀ ਪੁੱਤਰ ਸਨ, ਜੋ ਆਪਣੇ ਪਿਤਾ ਦੇ ਪਰਿਵਾਰ ਵਿੱਚ ਆਗੂ ਸਨ ਕਿਉਂਕਿ ਉਹ ਬਹੁਤ ਯੋਗ ਆਦਮੀ ਸਨ।
7ਸ਼ਮਅਯਾਹ ਦੇ ਪੁੱਤਰ: ਓਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਰਿਸ਼ਤੇਦਾਰ ਅਲੀਹੂ ਅਤੇ ਸਮਕੀਯਾਹ ਵੀ ਯੋਗ ਆਦਮੀ ਸਨ।
8ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ 62 ਜਣੇ ਸਨ।
9ਮਸ਼ੇਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਸਨ ਕੁੱਲ ਮਿਲਾ ਕੇ 18 ਜਣੇ ਸਨ।