29ਮਨੱਸ਼ੇਹ ਦੀਆਂ ਹੱਦਾਂ ਦੇ ਨਾਲ-ਨਾਲ ਉਹਨਾਂ ਦੇ ਪਿੰਡ ਬੈਥ ਸ਼ਾਨ, ਤਾਨਾਖ, ਮਗਿੱਦੋ ਅਤੇ ਦੋਰ ਸਨ। ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਉੱਤਰਾਧਿਕਾਰੀ ਇਨ੍ਹਾਂ ਨਗਰਾਂ ਵਿੱਚ ਰਹਿੰਦੇ ਸਨ।
30ਆਸ਼ੇਰ ਦੇ ਪੁੱਤਰ: ਇਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰਿਯਾਹ ਉਹਨਾਂ ਦੀ ਭੈਣ ਸੇਰਾਹ ਸੀ।
31ਬਰਿਯਾਹ ਦੇ ਪੁੱਤਰ: ਹੇਬਰ ਅਤੇ ਮਲਕੀਏਲ, ਜੋ ਬਿਰਜ਼ੈਥ ਦਾ ਪਿਤਾ ਸੀ।
32ਹੇਬਰ ਯਫਲੇਟ, ਸ਼ੋਮਰ ਅਤੇ ਹੋਥਾਮ ਅਤੇ ਉਹਨਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
33ਯਫਲੇਟ ਦੇ ਪੁੱਤਰ: ਪਾਸਕ, ਬਿਮਹਾਲ ਅਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ।